ਜਦੋਂ ਇੱਕ ਵਲੈਤ ਦੀ ਗੋਰੀ ਬੀਬੀ ਦਾ ਦਿਲ ਪੰਜਾਬੀ ਗੱਭਰੂ ਤੇ ਆ ਜਾਂਦਾ

 ਜਦੋਂ ਇੱਕ ਵਲੈਤ ਦੀ ਗੋਰੀ ਬੀਬੀ ਦਾ ਦਿਲ ਪੰਜਾਬੀ ਗੱਭਰੂ ਤੇ ਆ ਜਾਂਦਾ , ਤਾਂ ਓਸ ਗੱਭਰੂ ਲਈ ਓਹ ਬੀਬੀ ਪੰਜਾਬੀ ਵੀ ਸਿੱਖ ਲੈਂਦੀ । ਫਿਰ ਓਸ ਬੀਬੀ ਨੂੰ ਪੰਜਾਬੀਆਂ ਦੇ ਪਿੰਡ ਠਾਠ-ਬਾਠ ਬਾਰੇ ਪਤਾ ਲੱਗਦਾ ਤਾਂ ਉਹ ਜਾਨਣ ਲਈ ਉਤਸੁਕ ਐ ਕਿਉਂ ਇਹ ਲੋਕ ਵਿਦੇਸ਼ਾਂ ਚ ਆਣ ਕਿ ਰੁਲ਼ਦੇ ਨਵਾਬਾਂ ਵਾਲੀ ਜ਼ਿੰਦਗੀ ਛੱਡ ਕਿ ।


"ਮੈਂ ਸਿੱਖੀ ਪੰਜਾਬੀ ਤੇਰੇ ਲਈ ,
ਓਦਾਂ ਅੰਗ੍ਰੇਜ਼ੀ ਬੋਲਾਂ ਮੈਂ,
ਅੱਜ ਵੇ ਤੇਰੇ ਨਾਲ ਚੰਨਾਂ
ਗੱਲ ਦਿਲ ਦੀ ਖੋਲਾਂ ਮੈ,
ਮੈ ਦੇਖਣਾ ਵਿੱਚ ਵਲੈਤਾਂ ਦੇ
ਨੌਕਰ ਕਿਉਂ ਬਣਦੇ ਨੇ
ਜੋ ਹੁੰਦੇ ਨੇ ਪਿੰਡ ਨਵਾਬ ,
ਇੱਕ ਵਾਰੀ ਹੈ ਵੇਖਣਾ
ਦੱਸ ਤੇਰਾ ਕਿਹੋ ਜਿਹਾ ਪੰਜਾਬ
ਹਾਣੀਆਂ ਕਿਹੋ ਜਿਹਾ ਪੰਜਾਬ ।।
ਇਥੇ ਕਿਸ਼ਤਾਂ ਨਾਲ ਹੈ ਬਣਦਾ,
ਹੁੰਦਾ ਛੋਟਾ ਜਿਹਾ ਜੋ ਦਰ ,
ਮੈਂ ਵਿੱਚ ਫੋਟੋਆਂ ਵੇਖਿਆ ,
ਤੇਰਾ ਪੰਜ ਲਾਟਾ ਵਿੱਚ ਘਰ ,
ਇੱਥੇ ਤੂੰ ਕਰਦਾ ਏ ਜੀ ਜੀ
ਉੱਥੇ ਤੈਨੂੰ ਹੋਵੇ "ਜਨਾਬ "
ਿੲੱਕ ਵਾਰੀ ਹੈ ਵੇਖਣਾਂ
ਦੱਸ ਤੇਰਾ ਕਿਹੋ ਜਿਹਾ ਪੰਜਾਬ ,
ਹਾਣੀਆਂ ਕਿਹੋ ਜਿਹਾ ਪੰਜਾਬ ।।
ਗੱਲਾਂ ਸੁਣਦੀ ਤਾਜੀ ਸਬਜੀ ਦੀਆਂ
"ਫਰੋਜਨ ਫੂਡ" ਨਾ ਲੱਗੇ ਸਵਾਦ
ਤੇਰੇ ਖੇਤਾਂ ਵਿੱਚ ਸਰੋਂ ਖਿੜਦੀ
ਨਾਲੇ ਲਹਿਰਾਉਂਦਾ ਹੈ ਕਮਾਦ ,
ਕਿੰਝ ਲੱਸੀ ਤੇ ਮੱਖਣ ਬਣਦਾ
ਨਾਲੇ ਤੋੜੀ ਵਾਲਾ ਸਾਗ ,,
ਇੱਕ ਵਾਰੀ ਹੈ ਵੇਖਣਾਂ
ਦੱਸ ਤੇਰਾ ਕਿਹੋ ਜਿਹਾ ਪੰਜਾਬ ,
ਹਾਣੀਆਂ ਕਿਹੋ ਜਿਹਾ ਪੰਜਾਬ ।।
ਇੱਥੇ ਗੋਰੇ ਨਾਂ ਧੀ ਤੋਰਦੇ
ਤੇ ਨਾ ਨੂੰਹ ਹੀ ਘਰ ਲਿਆਉਂਦੇ,
ਮੈਂ ਵੇਖਣਾਂ ਧੀ ਤੋਰ "ਉਥੇ "
ਕਿੰਝ ਮਾਰ ਕੇ ਭੁੱਬਾਂ ਰੌਂਦੇ ,
ਸੰਘਿਆਂ ਦੇਖਣਾ ਜਾ ਕਿ ਖੂਹ ਤੇਰਾ
ਨਾਲੇ ਵੇਖਣੇ ਸਾਰੇ "ਰਿਵਾਜ "
ਇੱਕ ਵਾਰੀ ਹੈ ਵੇਖਣਾਂ
ਦੱਸ ਤੇਰਾ ਕਿਹੋ ਜਿਹਾ ਪੰਜਾਬ,
ਹਾਣੀਆਂ ਕਿਹੋ ਜਿਹਾ ਪੰਜਾਬ ।।
No comments :

No comments :

Post a Comment